Dr. Baljit Kaur (@DrBaljitAAP) header
Dr. Baljit Kaur (@DrBaljitAAP) profile picture

Cabinet Minister Punjab

Joined January 2022
Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)Photo by Dr. Baljit Kaur (@DrBaljitAAP)
ਇੱਕ ਪਾਸੇ ਕੁਰਸੀ ਦੀ ਖ਼ਾਤਰ ਬਣਿਆ ਅਕਾਲੀ-ਭਾਜਪਾ ਦਾ ‘ਠੱਗਜੋੜ’ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨਾਲ ਜੁੜੀ ਆਮ ਆਦਮੀ ਪਾਰਟੀ ਹੈ। ਸਾਡੀ ਸਿਆਸਤ ਦਾ ਮਕਸਦ ਸੱਤਾ ਦੇ ਲਾਲਚ ਦੀ ਬਜਾਏ ਲੋਕਾਂ ਦੀ ਸੇਵਾ ਅਤੇ ਪੰਜਾਬ ਦੀ ਤਰੱਕੀ ਹੈ। ਅਸੀਂ ਹਮੇਸ਼ਾ ਕੰਮ ਦੀ ਸਿਆਸਤ ਕੀਤੀ ਹੈ ਅਤੇ ਅੱਗੇ ਵੀ ਆਪਣੇ ਕੰਮਾਂ ਦਾ ਲੇਖਾ-ਜੋਖਾ ਲੈ ਕੇ ਲੋਕਾਂ ਵਿੱਚ ਜਾਵਾਂਗੇ।
1
5
145
26 ਨਵੰਬਰ ਨੂੰ ਮੋਗਾ ਦੀ ਧਰਤੀ ਤੋਂ ਹੋਵੇਗੀ ਪੰਜਾਬ ਦੀ ਮਿੱਟੀ, ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਗੱਲ! ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਪਾਰੀਆਂ ਅਤੇ ਹਰ ਮਿਹਨਤਕਸ਼ ਵਰਗ ਦੀਆਂ ਆਸਾਂ ਤੇ ਉਮੀਦਾਂ ਦੀ ਆਵਾਜ਼ ਬਣੇਗੀ ਇਹ ਇਤਿਹਾਸਕ ਇਕੱਤਰਤਾ। ਆਓ, ਆਪਣੇ ਪਰਿਵਾਰਾਂ, ਦੋਸਤਾਂ ਅਤੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਇਤਿਹਾਸਕ ਪਲ ਦਾ ਹਿੱਸਾ ਬਣੀਏ। 26 ਨਵੰਬਰ | ਪਿੰਡ ਮਟਵਾਣੀ, ਮੋਗਾ | ਸਵੇਰੇ 11 ਵਜੇ #ChaloMogaMission2027
61
2007 ਤੋਂ 2017 ਤੱਕ ਅਕਾਲੀ ਦਲ ਬਾਦਲ-ਭਾਜਪਾ ਦੇ ਸਾਂਝੇ ਰਾਜ ਵਿੱਚ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਅਤੇ ਹਜ਼ਾਰਾਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਕਰ ਦਿੱਤੀਆਂ। ਅੱਜ ਉਹੀ ਧਿਰਾਂ ਮੁੜ ਸੱਤਾ ਦੇ ਸੁਪਨੇ ਦੇਖ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੱਸਣ ਕਿ ਉਸੇ ਅਕਾਲੀ ਦਲ ਨਾਲ ਗੱਠਜੋੜ ਕਰਕੇ ਨਸ਼ੇ ਕਿਵੇਂ ਖ਼ਤਮ ਕਰਨਗੇ? ਮਾਵਾਂ ਦੀਆਂ ਬਦ-ਦੁਆਵਾਂ ਪੰਜਾਬ ਦੀ ਜਵਾਨੀ ਦੇ ਗੁਨਾਹਗਾਰਾਂ ਨੂੰ ਕਦੇ ਨਹੀਂ ਬਖ਼ਸ਼ਣਗੀਆਂ।
4
79
ਪਿੰਡਾਂ ਵਿੱਚ ਖੇਡਾਂ ਲਈ ਆਧੁਨਿਕ ਸਹੂਲਤਾਂ, ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ! ਸੰਗਰੂਰ ਵਿਖੇ ਹਾਕੀ ਦਾ ਐਸਟ੍ਰੋਟਰਫ਼ ਮੈਦਾਨ ਲੋਕ ਅਰਪਣ ਕਰਨਾ ਮਾਨ ਸਰਕਾਰ ਦੀ ਪੰਜਾਬ ਵਿੱਚ ਹਾਕੀ ਨੂੰ ਮੁੜ ਮਜ਼ਬੂਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ।
1
2
99
ਪੰਜਾਬ ਦੀ ਖ਼ੁਸ਼ਹਾਲੀ ਦਾ ਸੁਪਨਾ, ਪੰਜਾਬੀਆਂ ਦੀ ਏਕਤਾ ਨਾਲ ਹੋਵੇਗਾ ਸਾਕਾਰ! 26 ਨਵੰਬਰ ਨੂੰ ਮੋਗਾ ਵਿਖੇ ਹੋਣ ਜਾ ਰਹੀ ‘ਖ਼ੁਸ਼ਹਾਲ ਪੰਜਾਬ ਰੈਲੀ’ ਹਰ ਪੰਜਾਬ ਵਾਸੀ ਦੀਆਂ ਉਮੀਦਾਂ ਅਤੇ ਬਿਹਤਰ ਭਵਿੱਖ ਦੇ ਸੰਕਲਪ ਦੀ ਆਵਾਜ਼ ਬਣੇਗੀ। ਆਓ, ਆਪਾਂ ਸਾਰੇ ਮਿਲ ਕੇ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣੀਏ।
88
ਜਦੋਂ ਸਰਕਾਰ ਦੇ ਕੰਮ ਜ਼ਮੀਨੀ ਪੱਧਰ ’ਤੇ ਨਜ਼ਰ ਆਉਣ ਤਾਂ ਲੋਕਾਂ ਨੂੰ ਸਿਫ਼ਤ ਕਰਨ ਲਈ ਕਿਸੇ ਦੀ ਲੋੜ ਨਹੀਂ ਪੈਂਦੀ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਲੋਕ ਖ਼ੁਸ਼ ਹਨ। ਇਸ ਵੀਰ ਨੇ ਵੀ ਸੱਚ ਬਿਆਨ ਕਰਦਿਆਂ ਵਿਰੋਧੀਆਂ ਨੂੰ ਉਨ੍ਹਾਂ ਦਾ ਪਿਛਲਾ ਕਾਰਜਕਾਲ ਯਾਦ ਕਰਵਾ ਦਿੱਤਾ। ਪੰਜਾਬ ਹੁਣ ਕੰਮ ਕਰਨ ਵਾਲੀ ਉਨ੍ਹਾਂ ਦੀ ਆਪਣੀ ਮਾਨ ਸਰਕਾਰ ਦੇ ਨਾਲ ਖੜ੍ਹਾ ਹੈ।
1
3
100
ਪੰਜਾਬ ਦੀ ਖੇਡ ਪ੍ਰਤਿਭਾ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ, ਸਾਡੇ ਪਿੰਡਾਂ ਵਿੱਚ ਵੀ ਅਨੇਕਾਂ ਹੁਨਰਮੰਦ ਖਿਡਾਰੀ ਹਨ। ਇਸੇ ਹੁਨਰ ਨੂੰ ਤਰਾਸ਼ਣ ਲਈ ਮਾਨ ਸਰਕਾਰ ਵੱਲੋਂ ਪਿੰਡ ਜਹਾਂਗੀਰ-ਕਹੇਰੂ ਵਿਖੇ ਕੌਮਾਂਤਰੀ ਹਾਕੀ ਐਸਟ੍ਰੋਟਰਫ਼ ਸਟੇਡੀਅਮ ਤਿਆਰ ਕੀਤਾ ਗਿਆ ਹੈ। ਪਿੰਡਾਂ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਵੱਲ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ।
2
10
237
ਬੀਬੀਆਂ ਦੇ ਚਿਹਰਿਆਂ ਦੀ ਮੁਸਕਾਨ ਅਤੇ ਉਨ੍ਹਾਂ ਦੇ ਬੋਲ ਮਾਨ ਸਰਕਾਰ ਦੇ ਕੰਮਾਂ ਦੀ ਗਵਾਹੀ ਭਰਦੇ ਹਨ। ਮੁਫ਼ਤ ਬੱਸ ਸਫ਼ਰ ਤੋਂ ਲੈ ਕੇ ਆਰਥਿਕ ਮਜ਼ਬੂਤੀ ਲਈ ਉਪਰਾਲਿਆਂ ਤੱਕ, ਮਹਿਲਾਵਾਂ ਨੂੰ ਸਹੂਲਤਾਂ ਦੇਣ ਦੇ ਨਾਲ-ਨਾਲ ਆਤਮ-ਨਿਰਭਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਗਿਆ ਹੈ। ਹੁਣ ਬੀਬੀਆਂ ਦੀ ਵੀ ਇਹੀ ਆਸ ਹੈ ਕਿ ਮਾਨ ਸਰਕਾਰ ਮੁੜ ਸੱਤਾ ਵਿੱਚ ਆਵੇ।
96
ਮਹਿਲਾਵਾਂ ਦਾ ਸਤਿਕਾਰ, ਉਨ੍ਹਾਂ ਦੀ ਆਰਥਿਕ ਮਜ਼ਬੂਤੀ ਅਤੇ ਬਿਹਤਰ ਜੀਵਨ ਲਈ ਚੁੱਕਿਆ ਹਰ ਕਦਮ ਲੋਕ ਭਲਾਈ ਦੀ ਸੋਚ ਦਾ ਹਿੱਸਾ ਹੈ। ਸਤਿਕਾਰ ਯੋਜਨਾ ਅਤੇ ਮੁਫ਼ਤ ਸਫ਼ਰ ਵਰਗੀਆਂ ਸਹੂਲਤਾਂ ਨੂੰ ਕਿਸੇ ਵੀ ਕੀਮਤ ’ਤੇ ਰੁਕਣ ਨਹੀਂ ਦਿੱਤਾ ਜਾਵੇਗਾ। ਲੋਕਾਂ ਦੇ ਹਿੱਤ ਸਭ ਤੋਂ ਉੱਪਰ ਹਨ ਅਤੇ ਹਮੇਸ਼ਾ ਰਹਿਣਗੇ।
1
1
87
ਪੰਜਾਬ ਦੀ ਖੁਸ਼ਹਾਲੀ, ਵਿਕਾਸ ਅਤੇ ਲੋਕਾਂ ਦੀ ਬਿਹਤਰੀ ਦੇ ਸੰਕਲਪ ਨਾਲ 26 ਨਵੰਬਰ ਨੂੰ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ 'ਖੁਸ਼ਹਾਲ ਪੰਜਾਬ ਮਹਾਂ ਰੈਲੀ' ਹੋਣ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਆਪਣੀ ਸ਼ਮੂਲੀਅਤ ਯਕੀਨੀ ਬਣਾਓ।
1
6
148
ਜਦੋਂ ਪੰਜਾਬ ਦੇ ਲੋਕ ਇਕਜੁੱਟ ਹੋ ਕੇ ਅੱਗੇ ਵਧਦੇ ਹਨ ਤਾਂ ਇਤਿਹਾਸ ਸਿਰਜਿਆ ਜਾਂਦਾ ਹੈ। 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਹੋਣ ਜਾ ਰਹੀ ‘ਖ਼ੁਸ਼ਹਾਲ ਪੰਜਾਬ ਮਹਾ ਰੈਲੀ’ ਇਸੇ ਏਕਤਾ ਅਤੇ ਨਵੇਂ ਪੰਜਾਬ ਦੇ ਸੰਕਲਪ ਦੀ ਗਵਾਹ ਬਣੇਗੀ। ਆਪਣੇ ਸਾਥੀਆਂ ਸਮੇਤ ਪਹੁੰਚੋ, ਆਓ ਮਿਲ ਕੇ ਖ਼ੁਸ਼ਹਾਲ ਪੰਜਾਬ ਦੀ ਆਵਾਜ਼ ਬੁਲੰਦ ਕਰੀਏ।
1
2
83
ਪੰਜਾਬ ਦੇ ਨੌਜਵਾਨੋ, ਆਪਣਾ ਗਿਆਨ ਦਿਖਾਓ ਤੇ 1 ਕਰੋੜ ਰੁਪਏ ਜਿੱਤਣ ਦਾ ਮੌਕਾ ਪਾਓ! ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਮਾਨ ਸਰਕਾਰ ਵੱਲੋਂ ‘ਪੰਜਾਬ ਦਾ ਕਰੋੜਪਤੀ’ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। 15 ਤੋਂ 30 ਸਾਲ ਦੇ ਨੌਜਵਾਨ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ। ਆਪਣੀ ਜਾਣਕਾਰੀ ਵਧਾਓ, ਹੁਨਰ ਨਿਖਾਰੋ ਅਤੇ ਕਰੋੜਪਤੀ ਬਣਨ ਵੱਲ ਕਦਮ ਵਧਾਓ! ਰਜਿਸਟ੍ਰੇਸ਼ਨ ਲਈ: [punjabdacrorepati.punjab.gov…](punjabdacrorepati.punjab.gov…)
1
2
202
ਕਿਸੇ ਵੀ ਬਦਲਾਅ ਦੀ ਸਭ ਤੋਂ ਵੱਡੀ ਗਵਾਹੀ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ। ਅੱਜ ਮਾਪਿਆਂ ਵੱਲੋਂ ਮਾਣ ਨਾਲ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਸਫ਼ਲਤਾ ਦਾ ਸਬੂਤ ਹੈ। ਬਿਹਤਰ ਸਹੂਲਤਾਂ, ਆਧੁਨਿਕ ਤਕਨੀਕ ਅਤੇ ਮਿਆਰੀ ਪੜ੍ਹਾਈ ਨਾਲ ਪੰਜਾਬ ਦਾ ਸਿੱਖਿਆ ਪ੍ਰਬੰਧ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ।
1
3
104
TV9 Network ਦੇ ਪ੍ਰੋਗਰਾਮ ‘Satta Sammelan’ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਰਾਲ਼ੀ ਦੇ ਮੁੱਦੇ ’ਤੇ ਪੰਜਾਬ ਨਾਲ ਹੁੰਦੇ ਵਿਤਕਰੇ ਦਾ ਸਵਾਲ ਚੁੱਕਿਆ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਹਰਿਆਣਾ ਦੇ ਧੂੰਏਂ ਦੇ ਹਰਿਆਣਾ ਵਿੱਚ ਹੀ ਰਹਿਣ ਅਤੇ ਪੰਜਾਬ ਦੇ ਧੂੰਏਂ ਦੇ ਦਿੱਲੀ ਪਹੁੰਚਣ ’ਤੇ ਵਿਅੰਗ ਕੀਤਾ। ਉਨ੍ਹਾਂ ਕਿਹਾ ਕਿ ਪਰਾਲ਼ੀ ਦੀ ਸਮੱਸਿਆ ਪੂਰੇ ਉੱਤਰੀ ਭਾਰਤ ਦੀ ਹੈ, ਇਸ ਲਈ ਕੇਂਦਰ ਨੂੰ ਸਾਂਝੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।
1
102
ਜਦੋਂ ਸਰਕਾਰ ਦੇ ਫ਼ੈਸਲਿਆਂ ਦਾ ਲਾਭ ਆਮ ਪਰਿਵਾਰਾਂ ਤੱਕ ਪਹੁੰਚਦਾ ਹੈ ਤਾਂ ਲੋਕਾਂ ਦਾ ਭਰੋਸਾ ਆਪਣੇ ਆਪ ਬਣਦਾ ਹੈ। ਪੰਜਾਬ ਦੇ 90% ਘਰਾਂ ਨੂੰ ਮੁਫ਼ਤ ਬਿਜਲੀ, ਮਾਵਾਂ-ਭੈਣਾਂ ਨੂੰ ਸਨਮਾਨ ਰਾਸ਼ੀ ਅਤੇ ₹10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਾਨ ਸਰਕਾਰ ਦੇ ਲੋਕ-ਹਿਤੈਸ਼ੀ ਕੰਮਾਂ ਦੀ ਮਿਸਾਲ ਹੈ। ਬਜ਼ੁਰਗਾਂ ਦਾ ਕਹਿਣਾ ਹੈ ਕਿ 2027 ਵਿੱਚ ਵੀ ਮਾਨ ਸਰਕਾਰ ਹੀ ਆਵੇਗੀ।
1
95
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਅੱਜ ਸਿੱਖਿਆ ਦੇ ਖ਼ੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰ ਰਹੀ ਹੈ। ਆਧੁਨਿਕ ਬੁਨਿਆਦੀ ਢਾਂਚਾ, ਵਿਸ਼ਵ ਪੱਧਰੀ ਪੜ੍ਹਾਈ, ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖ਼ਲਾਈ ਅਤੇ ਸਿੱਖਿਆ ਦੇ ਮਿਆਰ ਵਿੱਚ ਲਗਾਤਾਰ ਸੁਧਾਰ ਪੰਜਾਬ ਦੇ ਬੱਚਿਆਂ ਲਈ ਬਿਹਤਰ ਭਵਿੱਖ ਦੇ ਰਾਹ ਖੋਲ੍ਹ ਰਹੇ ਹਨ।
2
6
148
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਵੱਡਾ ਹੋਰ ਕਿਹੜਾ ਮੌਕਾ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਦਾ ਸਨਮਾਨ ਕਰੇ। 24 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸੰਗਤ ਨੂੰ ਗੁਰੂ ਘਰ ਦੇ ਦਰਸ਼ਨਾਂ ਦਾ ਸੁਭਾਗ ਬਖ਼ਸ਼ਿਆ ਜਾਵੇ। ਇਹ ਲੱਖਾਂ ਸ਼ਰਧਾਲੂਆਂ ਦੀ ਦਿਲੀ ਇੱਛਾ ਹੈ।
1
2
106
ਗ਼ਰੀਬ ਦੇ ਘਰ ਦਾ ਚੁੱਲ੍ਹਾ ਬਲਦਾ ਰਹੇ, ਕਿਸੇ ਮਾਂ ਨੂੰ ਆਪਣੇ ਬੱਚਿਆਂ ਦੀ ਰੋਟੀ ਦੀ ਚਿੰਤਾ ਨਾ ਕਰਨੀ ਪਵੇ ਅਤੇ ਕੋਈ ਵੀ ਲੋੜਵੰਦ ਪਰਿਵਾਰ ਆਪਣੇ ਹੱਕ ਤੋਂ ਵਾਂਝਾ ਨਾ ਰਹੇ, ਇਹੀ ਮਾਨ ਸਰਕਾਰ ਦੀ ਤਰਜ਼ੀਹ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ 10 ਲੱਖ ਰਾਸ਼ਨ ਕਾਰਡ ਮੁੜ ਜਾਰੀ ਕਰਨ ਦਾ ਫ਼ੈਸਲਾ ਲੱਖਾਂ ਪਰਿਵਾਰਾਂ ਲਈ ਵੱਡੀ ਰਾਹਤ ਹੈ। ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਾਰਡ ਜਾਰੀ ਹੋਣਗੇ। ਗ਼ਲਤ ਜਾਣਕਾਰੀ ਕਾਰਨ ਕੱਟੇ ਗਏ ਕਾਰਡਾਂ ਨੂੰ ਵੀ ਮੁੜ ਬਣਵਾਉਣ ਦਾ ਮੌਕਾ ਮਿਲੇਗਾ ਅਤੇ 'ਮੇਰੀ ਰਸੋਈ' ਯੋਜਨਾ ਸਮੇਤ ਹੋਰ ਸਹੂਲਤਾਂ ਦਾ ਲਾਭ ਮਿਲੇਗਾ। ਲੋਕਾਂ ਦੇ ਹੱਕਾਂ ਦੀ ਰਾਖੀ ਹੀ ਮਾਨ ਸਰਕਾਰ ਦੀ ਅਸਲ ਤਾਕਤ ਹੈ।
1
3
98
ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਉਨ੍ਹਾਂ ਦੇ ਜੀਵਨ ਅਤੇ ਕੁਰਬਾਨੀਆਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇਰਾਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਵਰਗੇ ਮਹਾਨ ਦੇਸ਼ਭਗਤਾਂ ਦਾ ਇਤਿਹਾਸ ਹਰ ਬੱਚੇ ਤੱਕ ਪਹੁੰਚੇ। ਸਰਕਾਰੀ ਛੁੱਟੀ ਦੇ ਨਾਲ-ਨਾਲ ਸ਼ਹੀਦਾਂ ਦੀ ਸੋਚ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਵੀ ਸਾਡੀ ਅਹਿਮ ਜ਼ਿੰਮੇਵਾਰੀ ਹੈ।
1
4
121
Dr. Baljit Kaur retweeted
ਪ੍ਰਧਾਨ ਮੰਤਰੀ ਸ੍ਰੀ @narendramodi ਜੀ ਨੂੰ ਮੇਰੀ ਅਪੀਲ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਿਆ ਜਾਵੇ... ਹਰ ਨਾਨਕ ਨਾਮ ਲੇਵਾ ਸੰਗਤ ਰੋਜ਼ਾਨਾ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਾਂ ਦੀ ਅਰਦਾਸ ਕਰਦੀ ਹੈ... ਸੰਗਤਾਂ ਦੀ ਇਸੇ ਆਸ ਨੂੰ ਮੁੱਖ ਰੱਖਦਿਆਂ ਅਸੀਂ ਪੰਜਾਬ ਵਿਧਾਨ ਸਭਾ 'ਚ ਵੀ ਇਸ ਸਬੰਧੀ ਮਤਾ ਪਾਸ ਕੀਤਾ ਸੀ... ਮੈਨੂੰ ਉਮੀਦ ਹੈ ਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਤੁਸੀਂ ਜਲਦ ਹੀ ਲਾਂਘਾ ਖੋਲ੍ਹਣ ਦਾ ਐਲਾਨ ਕਰੋਗੇ... ------- प्रधानमंत्री श्री @narendramodi जी से मेरी अपील है कि पहले पातशाह श्री गुरु नानक देव जी के प्रकाश पर्व के अवसर पर श्री करतारपुर साहिब का लांघा (कॉरिडोर) फिर से खोला जाए... हर नानक नाम लेवा संगत रोज़ाना बिछड़े गुरुधामों के खुले दर्शन-दीदार की अरदास करती है... संगत की इसी आस को ध्यान में रखते हुए हमने पंजाब विधानसभा में भी इस संबंध में प्रस्ताव पारित किया था... मुझे उम्मीद है कि संगत की धार्मिक भावनाओं का सम्मान करते हुए आप जल्द ही कॉरिडोर खोलने का ऐलान करेंगे...
145
284
25
569
74,316