Health Minister Punjab (@HMPunjab) header
Health Minister Punjab (@HMPunjab) profile picture

Official X (Twitter) account of Health and Family Welfare Minister Punjab, INDIA

Chandigarh, India
Joined July 2023
Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)Photo by Health Minister Punjab (@HMPunjab)
ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਗੁਰਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦੀ ਹੈ। #ਪੰਜਾਬ_ਸਰਕਾਰ #GovernmentOfPunjab #PunjabGovernment #CMBhagwantMann
1
1
34
💧 ਦੋ ਬੂੰਦਾਂ ਜ਼ਿੰਦਗੀ ਦੀਆਂ — ਪਲਸ ਪੋਲੀਓ ਮੁਹਿੰਮ 💧 ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਪਲਸ ਪੋਲੀਓ ਰਾਊਂਡ ਚਲਾਇਆ ਜਾ ਰਿਹਾ ਹੈ। 0 ਤੋਂ 5 ਸਾਲ ਤੱਕ ਦੇ ਹਰ ਬੱਚੇ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਓ, ਭਾਵੇਂ ਬੱਚੇ ਨੂੰ ਪਹਿਲਾਂ ਵੀ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹੋਣ ਜਾਂ ਉਹ ਬਿਮਾਰ ਹੋਵੇ। #polio @MoHFW_INDIA
3
4
77
ਵਿਸ਼ਵ ਡਾਇਬਟੀਜ਼ ਦਿਵਸ — ਆਓ ਛੇਤੀ ਕਾਰਵਾਈ ਕਰੀਏ! ਹਰ ਸਾਲ 14 ਨਵੰਬਰ ਨੂੰ 'ਵਿਸ਼ਵ ਡਾਇਬਟੀਜ਼ ਦਿਵਸ' ਮਨਾਇਆ ਜਾਂਦਾ ਹੈ। ਇਸ ਸਾਲ ਦਾ ਮੁੱਖ ਫੋਕਸ 'ਸ਼ੂਗਰ 'ਤੇ ਛੇਤੀ ਕਾਰਵਾਈ (Early action on diabetes)' ਹੈ, ਤਾਂ ਜੋ ਸਮੇਂ ਸਿਰ ਪਤਾ ਲਗਾ ਕੇ ਇਸ ਦੇ ਖਤਰਿਆਂ ਨੂੰ ਘੱਟ ਕੀਤਾ ਜਾ ਸਕੇ। #DiabetesAwareness
2
2
55
ਦੀਵਾਲੀ ਖੁਸ਼ੀਆਂ, ਰੌਸ਼ਨੀਆਂ ਅਤੇ ਆਪਸੀ ਪਿਆਰ ਦਾ ਤਿਉਹਾਰ ਹੈ। ਆਓ, ਇਸ ਤਿਉਹਾਰ ਨੂੰ ਖੁਸ਼ੀਆਂ ਦੇ ਨਾਲ-ਨਾਲ ਸਿਹਤਮੰਦ, ਸੁਰੱਖਿਅਤ ਅਤੇ ਵਾਤਾਵਰਣ-ਅਨੁਕੂਲ ਬਣਾਉਣ ਦਾ ਸੰਕਲਪ ਲਈਏ। #Diwali #GreenDiwali #SafeDiwali
2
3
62
Health Minister Punjab retweeted
ਅੱਜ ਰਸਤੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਅਤੇ ਉਸਦੀ ਜਾਨ ਬਚਾਈ। ਤਿਉਹਾਰਾਂ ਦੇ ਸਮੇਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਵਾਹਨ ਹੌਲੀ ਅਤੇ ਧਿਆਨ ਨਾਲ ਚਲਾਓ। ਤੁਹਾਡੀ ਥੋੜ੍ਹੀ ਜਿਹੀ ਜਲਦਬਾਜ਼ੀ ਕਿਸੇ ਦੀ ਜ਼ਿੰਦਗੀ ’ਤੇ ਭਾਰੀ ਪੈ ਸਕਦੀ ਹੈ। ਤੁਹਾਡੇ ਆਪਣੇ ਘਰ ਤੁਹਾਡੀ ਉਡੀਕ ਕਰ ਰਹੇ ਹਨ। ਖੁਸ਼ੀਆਂ ਦੇ ਤਿਉਹਾਰ ਮਨਾਓ, ਪਰ ਸੜਕਾਂ ’ਤੇ ਸਾਵਧਾਨੀ ਵਰਤੋ। @AamAadmiParty @AAPPunjab @ArvindKejriwal @BhagwantMann @msisodia
4
4
9
287
Health Minister Punjab retweeted
ਅੱਜ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸਟ੍ਰੋਕ ਦੇ ਲੱਛਣਾਂ, ਸਮੇਂ ਸਿਰ ਪਛਾਣ ਤੇ ਤੁਰੰਤ ਇਲਾਜ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮੇਂ ਸਿਰ ਡਾਕਟਰੀ ਸਹਾਇਤਾ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਮਾਨ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਵਚਨਬੱਧ ਹੈ।
1
3
1
160
Health Minister Punjab retweeted
ਪਟਿਆਲਾ ਵਿਖੇ ਵਿਸ਼ਵ ਸਟ੍ਰੋਕ ਦਿਵਸ ਮੌਕੇ ਸਮਾਗਮ ਵਿੱਚ ਸ਼ਿਰਕਤ ਕਰਕੇ ਸਟ੍ਰੋਕ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਬਾਰੇ ਵਿਚਾਰ ਸਾਂਝੇ ਕੀਤੇ।
4
6
180
Under the ‘Yudh Nasheyan Virudh’ campaign,Punjab Govt is strengthening treatment,harm-reduction & rehabilitation services for people affected by substance use.Govt is committed to supporting affected individuals with treatment and helping them reintegrate into the society.
1
108
Today launched the 41st National Eye Donation Fortnight, urging people to spread awareness about the importance of eye donation to address the severe shortage of corneas required for eye transplantation and to pledge to donate their eyes after death. #eyedonation @MoHFW_INDIA
1
2
2
70
Health Minister Punjab retweeted
ਮੋਹਾਲੀ ਦੇ ਸਕੂਲ ਆਫ਼ ਐਮੀਨੈਂਸ ਵਿਖੇ ਨੈਸ਼ਨਲ ਡੀ-ਵਾਰਮਿੰਗ ਦਿਵਸ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਤੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ
1
8
16
453
ਹਰ ਬੱਚੇ ਦਾ ਹੱਕ – ਪੇਟ ਦੇ ਕੀੜੇ-ਮੁਕਤ ਬਚਪਨ। ਤੰਦਰੁਸਤ ਬੱਚੇ – ਤੰਦਰੁਸਤ ਪੰਜਾਬ, ਤੰਦਰੁਸਤ ਭਾਰਤ। 💚 #NationalDewormingDay #Deworming #HealthyChildren #Albendazole
2
2
1
98
ਮਾਂ ਦਾ ਦੁੱਧ – ਬੱਚੇ ਦੀ ਸਿਹਤ, ਸੁਰੱਖਿਆ ਅਤੇ ਉਜਲੇ ਭਵਿੱਖ ਦੀ ਨੀਂਹ। #WorldBreastfeedingWeek #Breastfeeding #HealthyStart #SupportBreastfeeding
1
2
1
132
ਹੈਪੇਟਾਇਟਿਸ ਤੋਂ ਬਚਾਅ ਲਈ ਜਾਗਰੂਕ ਰਹੋ ਅਤੇ ਸਮੇਂ ਸਿਰ ਆਪਣੀ ਜਾਂਚ ਕਰਵਾਓ #hepatitis #HepatitisAwareness
1
2
1
118
ਜੇਕਰ ਬੱਚੇ ਨੂੰ ਦਸਤ ਲੱਗ ਜਾਣ ਤਾਂ ਓ ਆਰ ਐਸ ਅਤੇ ਜ਼ਿੰਕ ਦੀ ਵਰਤੋਂ ਨਾਲ ਕੀਮਤੀ ਜੀਵਨ ਬਚਾਇਆ ਜਾ ਸਕਦਾ ਹੈ। #ors @MoHFW_INDIA #health #childhealth
1
2
1
108
Health Minister Punjab retweeted
"ਸਿਹਤਮੰਦ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ 59 ਡਾਕਟਰਾਂ ਦਾ ਸਨਮਾਨ" ਅੱਜ ਚੰਡੀਗੜ੍ਹ ਵਿਖੇ ਕਰਵਾਏ ਗਏ State Level Doctors' Award Ceremony ਦੌਰਾਨ ਪੰਜਾਬ ਦੇ ਸਿਹਤ ਖੇਤਰ ਵਿੱਚ ਮਰੀਜ਼ਾਂ ਨੂੰ ਬਿਹਤਰੀਨ ਅਤੇ ਸਮਰਪਿਤ ਸੇਵਾਵਾਂ ਪ੍ਰਦਾਨ ਕਰਨ ਵਾਲੇ 59 ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਡਾਕਟਰਾਂ ਦੀ ਨਿਸ਼ਠਾ, ਮਿਹਨਤ ਅਤੇ ਮਨੁੱਖਤਾ ਦੀ ਸੇਵਾ ਪ੍ਰਤੀ ਸਮਰਪਣ ਹੀ ਸਿਹਤਮੰਦ ਪੰਜਾਬ ਦੀ ਮਜ਼ਬੂਤ ਨੀਂਹ ਹੈ। ਸਨਮਾਨਿਤ ਹੋਏ ਸਮੂਹ ਡਾਕਟਰ ਸਾਥੀਆਂ ਨੂੰ ਦਿਲੋਂ ਵਧਾਈ ਅਤੇ ਭਵਿੱਖ ਵਿੱਚ ਵੀ ਇਸੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣ ਲਈ ਸ਼ੁਭਕਾਮਨਾਵਾਂ। @AamAadmiParty @AAPPunjab @BhagwantMann @ArvindKejriwal @msisodia
2
13
26
538
ਕੌਮੀ ਡਾਕਟਰ ਦਿਵਸ ਮੌਕੇ ਦੇਸ਼ ਦੇ ਸਮੂਹ ਡਾਕਟਰਾਂ ਨੂੰ ਦਿਲੋਂ ਵਧਾਈ ਅਤੇ ਸ਼ੁੱਭਕਾਮਨਾਵਾਂ। ਆਪਣੀ ਨਿਸ਼ਕਾਮ ਸੇਵਾ, ਸਮਰਪਣ ਅਤੇ ਮਿਹਨਤ ਨਾਲ ਤੁਸੀਂ ਅਣਗਿਣਤ ਜ਼ਿੰਦਗੀਆਂ ਨੂੰ ਨਵੀਂ ਉਮੀਦ ਅਤੇ ਨਵਾਂ ਜੀਵਨ ਦਿੰਦੇ ਹੋ। ਸਮਾਜ ਦੀ ਸਿਹਤ ਅਤੇ ਭਲਾਈ ਲਈ ਤੁਹਾਡਾ ਯੋਗਦਾਨ ਹਮੇਸ਼ਾ ਸਤਿਕਾਰ ਅਤੇ ਸਨਮਾਨ ਦਾ ਹੱਕਦਾਰ ਹੈ। #NationalDoctorsDay
2
1
2
129
Health Minister Punjab retweeted
ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਦੇ ਨਾਲ ਬਚ ਰਹੀਆਂ ਹਨ ਕੀਮਤੀ ਜਾਨਾਂ..
5
11
314
Health Minister Punjab retweeted
ਮੁੱਖ ਮੰਤਰੀ ਸਿਹਤ ਯੋਜਨਾ ਬਣ ਰਹੀ ਮਿਸਾਲ.. @AamAadmiParty @AAPPunjab @ArvindKejriwal @BhagwantMann @msisodia
1
9
17
396
Health Minister Punjab retweeted
ਅੱਜ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਵਾਰਡਾਂ ਦਾ ਨਿਰੀਖਣ ਕੀਤਾ। ਇਸ ਮੌਕੇ ਡਾਕਟਰਾਂ ਅਤੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਹਰ ਮਰੀਜ਼ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ। ਨਾਲ ਹੀ ਮਰੀਜ਼ਾਂ ਨੂੰ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਵੱਧ ਤੋਂ ਵੱਧ ਲਾਭ ਯਕੀਨੀ ਬਣਾਇਆ ਜਾਵੇ,ਮਾਨ ਸਰਕਾਰ ਦਾ ਇੱਕੋ ਟੀਚਾ ਹੈ—ਪੰਜਾਬ ਦੇ ਹਰ ਨਾਗਰਿਕ ਨੂੰ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ, ਬਿਹਤਰ ਇਲਾਜ ਅਤੇ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣਾ। ਇਸ ਦਿਸ਼ਾ ਵਿੱਚ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
1
11
30
555
ਦੋ ਬੂੰਦ ਹਰ ਵਾਰ ਪੋਲਿਓ ਤੇ ਜਿੱਤ ਰਹੇ ਬਰਕਰਾਰ #polio #health #punjab @MoHFW_INDIA
2
2
3
248